ਪੰਜਾਬੀ ਪਾਠਸ਼ਾਲਾ ਦੇ ਬਾਰੇ

ਔਟਵਾ ਪੰਜਾਬੀ ਪੁਸਤਕ ਸੰਗ੍ਰਹਿ ਦਾ ਮਕਸਦ ਹੈ ਪੰਜਾਬੀ ਜ਼ੁਬਾਨ ਵਿਚ ਲਿਖੀਆਂ ਕਿਤਾਬਾਂ ਨੂੰ ਇਛਾਵਾਨ ਪਾਠਕਾਂ ਤੱਕ ਪਾਹੁੰਚਾਉਣ ਦਾ ਸੌਖਾ ਜ਼ਰੀਆ ਅਸਥਾਪਨ ਕਰਨਾ। ਅਦਾਰਾ ਔਟਵਾ ਪੰਜਾਬੀ ਪੁਸਤਕ ਸੰਗ੍ਰਹਿ ਇਕ ਨਿਰੋਲ ਨਿਰਪੱਖ ਸੰਸਥਾ ਹੈ, ਜਿਸ ਦਾ ਕਿਸੇ ਵੀ ਧਾਰਮਿਕ ਸੰਸਥਾ ਨਾਲ ਕੋਈ ਸਾਂਝੀਵਾਲਤਾ ਨਹੀ ਹੈ, ਅਤੇ ਇਸ ਨੂੰ ਚਲਾਉਣ ਵਿਚ ਸਮੂਹ ਸੇਵਾਦਾਰ ਵਾਲੰਟੀਆਰ (ਨਿਸ਼ਕਾਮ) ਤੌਰ ਤੇ ਸੇਵਾ ਨਿਭਾਉਂਦੇ ਹਨ।

ਪੁਸਤਕ ਪ੍ਰਾਪਤ ਕਰਨ ਦਾ ਤਰੀਕਾ

ਉਪਲਬਧ ਕਿਤਾਬਾਂ

# ਕਿਤਾਬ ਦਾ ਨਾਮ/Book Title ਲੇਖਕ/Author ਸ਼੍ਰੇਣੀ/Category
1 ਰਾਜ ਹੰਸ - ਪ੍ਰੋਫੈਸਰ ਪੂਰਨ ਸਿੰਘ ਜੀ ਦੀ ਜੀਵਨ-ਕਥਾ ਕ੍ਰਿਪਾਲ ਸਿੰਘ ਕਸੇਲ ਜੀਵਣੀ
2 ਫ਼ੱਕਰਾਂ ਜਿਹੇ ਫ਼ਨਕਾਰ ਨਿੰਦਰ ਘੁਗਿਆਣਵੀ ਜੀਵਣੀ
3 ਪੰਜਾਬੀ - ਅੰਗਰੇਜ਼ੀ ਕੋਸ਼ ਪੰਜਾਬੀ ਯੂਨੀਵਰਸਿਟੀ ਡਿਕਸ਼ਨਰੀ-ਰੈਫਰੈਂਸ
4 ਖੰਡ ਮਿਸ਼ਰੀ ਦੀਆਂ ਡਲ਼ੀਆਂ - ਗਿੱਧੇ ਦੀਆਂ ਬੋਲੀਆਂ ਸੁਖਦੇਵ ਮਾਧੋਪੁਰੀ ਗੀਤ
5 ਰੰਗ ਰੰਗੀਲੇ ਗੀਤ ਚਮਨ ਲਾਲ ਸ਼ੂਗਲ ਗੀਤ
6 ਮਾਝੇ-ਮਾਲਵੇ-ਦੁਆਬੇ ਦੀਆਂ ਬੋਲੀਆਂ ਨੇਕ ਤੁੰਗਾਹੇੜੀ ਗੀਤ
7 ਵਿਰਸਾ ਪ੍ਰਕਾਸ਼ ਕੌਰ ਗੀਤ
8 ਪੰਜਾਬੀ ਲੋਕ ਬੋਲੀਆਂ ਪ੍ਰਦੀਪ ਗੀਤ
9 ਲੇਡੀਜ਼ ਸੰਗੀਤ ਰਮੇਸ਼ ਸ਼ੌਂਕੀ ਗੀਤ
10 ਸਾਡਾ ਇਤਿਹਾਸ (ਭਾਗ ਪਹਿਲਾ) ਸਤਿਬੀਰ ਸਿੰਘ ਇਤਿਹਾਸਕ
11 ਸਾਡਾ ਇਤਿਹਾਸ (ਭਾਗ ਦੂਜਾ) ਸਤਿਬੀਰ ਸਿੰਘ ਇਤਿਹਾਸਕ
12 ਗੌਤਮ ਤੋਂ ਤਾਸਕੀ ਤੱਕ ਹਰਪਾਲ ਸਿੰਘ ਪੰਨੂ ਇਤਿਹਾਸਕ
13 ਕੌਮੀ ਵਸੀਅਤ ਜਸਵੰਤ ਸਿੰਘ ਕੰਵਲ ਇਤਿਹਾਸਕ
14 ਲਹੂ ਮਿੱਟੀ ਸੰਤ ਸਿੰਘ ਸੇਖੋਂ ਨਾਵਲ
15 ਚਿੱਟਾ ਲਹੂ ਨਾਨਕ ਸਿੰਘ ਨਾਵਲ

ਅਕਸਰ ਪੁੱਛੇ ਜਾਣ ਵਾਲੇ ਸਵਾਲ

  1. ਮੈਂ ਕਿੰਨੀਆਂ ਪੁਸਤਕਾਂ ਉਧਾਰ ਲੈ ਸਕਦਾ ਹਾਂ?
    ਨਿਯਮਤ ਰਜਿਸਟਰ ਹੋਏ ਪਾਠਕ ਕਿਸੇ ਵੀ ਸਮੇਂ 2 ਪੁਸਤਾਕਾਂ ਉਧਾਰ ਲੈ ਸਕਦੇ ਹਨ।
  2. ਮੈਨੂੰ ਪੁਸਤਕ ਕਿਸ ਤਰ੍ਹਾ ਮਿਲ ਸਕਦੀ ਹੈ?
    ਪੁਸਤਕ ਸੂਚੀ ਵਿਚ ਦਰਜ ਉਪਲਭਦ ਕਿਤਾਬਾਂ ਨੂੰ ਉਧਾਰ ਲੈਣ ਲਈ ਇਸ ਲਿੰਕ ਰਾਹੀਂ ਅਰਜੀ ਪਾਓ।
    ਅਰਜੀ ਦੇਣ ਤੋਂ 1 ਜਾਂ 2 ਦਿਨਾਂ ਦੇ ਵਿਚ ਔਟਵਾ ਪੁਸਤਕ ਸੰਗ੍ਰਹਿ ਦੇ ਸੰਚਾਲਕ ਤੁਹਾਡੇ ਨਾਲ ਸੰਪਰਕ ਕਰਨਗੇ ਅਤੇ ਤੁਹਾਨੂੰ ਪੁਸਤਕ ਬਰਾਮਦ ਕਰਨ ਦੀ ਜਾਣਕਾਰੀ (ਜਿਵੇਂ ਕਿ ਪੁਸਤਕ ਕਿਥੋਂ ਤੇ ਕਦੋ ਮਿਲ ਸਕਦੀ ਹੈ) ਦੇਣਗੇ। ਬਜ਼ੁਰਗਾਂ ਜਾਂ ਜਿੰਨਾਂ ਲਈ ਕਿਤਾਬ ਪ੍ਰਾਪਤ ਕਰਨੀ ਮੁਸ਼ਕਿਲ ਹੈ, ਉਹਨਾਂ ਪਾਠਕਾਂ ਲਈ ਸੇਵਾਦਾਰਾਂ ਵਲੋਂ ਪੁਸਤਕਾਂ ਘਰੇ ਵੀ ਪਾਹੁੰਚਾ ਦਿੱਤੀਆਂ ਜਾਣਗੀਆਂ।
  3. ਮੈਂ ਕਿੰਨੀ ਦੇਰ ਤੱਕ ਪੁਸਤਕ ਉਧਾਰ ਲੈ ਸਕਦਾ ਹਾਂ?
    ਇਕ ਮਹੀਨੇ ਵਾਸਤੇ।
  4. ਮੈਂ ਪੁਸਤਕ ਵਾਪਸ ਕਿਸ ਤਰ੍ਹਾ ਕਰ ਸਕਦਾ ਹਾਂ?
    ਪੁਸਤਕ ਉਧਾਰ ਲੈਣ ਸਮੇਂ ਤੁਹਾਨੂੰ ਔਟਵਾ ਪੰਜਾਬੀ ਸੰਗ੍ਰਹਿ ਦੇ ਸੰਚਾਲਕ ਦੀ ਸੰਪਰਕ ਜਾਣਕਾਰੀ ਦਿੱਤੀ ਜਾਵੇਗੀ। ਔਟਵਾ ਵਿਚ ਇਹਨਾਂ ਥਾਂਵਾਂ ਤੇ ਤੁਸੀ ਕਿਤਾਬ ਵਾਪਸ ਕਰ ਸਕਦੇ ਹੋ: ਕਨਾਟਾ, ਗਲੌਸਟਰ, ਓਰਲੀਅਨਸ, ਬਾਰਹੈਵਨ।